DC GURDASPUR ਦੇ ਹੁਕਮਾਂ ਤੇ tehsildar ਵੱਲੋਂ ਸਕੂਲਾਂ ਦੀ ਬੱਸਾਂ ਦੇ ਚਲਾਨ ਕੱਟੇ ਤੇ ਕੀਤੀ ਚੈਕਿੰਗ

ਡੀਸੀ ਗੁਰਦਾਸਪੁਰ ਦੇ ਹੁਕਮਾਂ ਤੇ ਤਹਿਸੀਲਦਾਰ ਮੈਡਮ ਰੋਬਨਜੀਤ ਵੱਲੋਂ ਸਕੂਲਾਂ ਦੀ ਬੱਸਾਂ ਦੇ ਚਲਾਨ ਕੱਟੇ ਤੇ ਕੀਤੀ ਚੈਕਿੰਗ

 ਕਲਾਨੌਰ ਦੇ ਤਹਿਸੀਲਦਾਰ ਮੈਡਮ ਰੋਬਨਜੀਤ ਕੌਰ ਨੇ ਡੀਸੀ ਗੁਰਦਾਸਪੁਰ ਮੁਹੰਮਦ ਇਸਫਾਕ ਜੀ ਦੇ ਦਿਸ਼ਾ ਨਿਰਦੇਸ਼ਾ ਹੇ ਸਕੂਲਾਂ ਦੇ ਵਾਹਨਾਂ ਦੀ ਚੈਕਿੰਗ ਸਬੰਧੀ ਵੱਖ ਵੱਖ ਥਾਵਾਂ ਤੇ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਕਈ ਸਕੂਲਾਂ ਦੀਆਂ ਬੱਸਾਂ ਦੇ ਚਲਾਨ ਵੀ ਕੱਟੇ ਗਏ I ਪੰਜਾਬ ਸਰਕਾਰ ਵੱਲੋਂ ਸੰਗਰੂਰ ਦੇ ਪਿੰਡ ਲੌਂਗੋਵਾਲ ਵਿੱਚ ਵਾਪਰੇ ਦਰਦਨਾਕ ਹਾਦਸੇ ਨੂੰ ਦੇਖਦੇ ਹੋਏ ਹਰ ਜ਼ਿਲ੍ਹੇ ਦੇ ਡੀ ਸੀ ਸਾਹਿਬਾਨ ਨੂੰ ਸਕੂਲਾਂ ਦੇ ਵਹੀਕਲਾਂ ਦੀ ਚੈਕਿੰਗ ਦੇ ਹੁਕਮ ਦਿੱਤੇ ਹਨ ਜਿਸਦੇ ਤਹਿਤ ਅੱਜ ਕਲਾਨੌਰ ਦੇ ਤਹਿਸੀਲਦਾਰ ਮੈਡਲ ਮੈਡਮ ਜੋਬਨਜੀਤ ਕੌਰ ਵੱਲੋਂ ਆਪਣੇ ਇਲਾਕਿਆਂ ਵਿੱਚ ਸਕੂਲਾਂ ਦੇ ਵਹੀਕਲਾਂ ਦੀ ਤੁਰੰਤ ਚੈਕਿੰਗ ਸ਼ੁਰੂ ਕੀਤੀ ਜਾਵੇ ਜਿਸ ਵਹੀਕਲ ਵਿੱਚ ਕਮੀਆਂ ਪਾਈਆਂ ਜਾਣਗੀਆਂ ਉਸ ਨੂੰ ਸਖ਼ਤ ਤੋਂ ਸਖ਼ਤ ਜੁਰਮਾਂ ਕੀਤਾ ਜਾਵੇ I ਜਿਸ ਦੇ ਤਹਿਤ ਅੱਜ ਕਲਾਨੌਰ ਦੇ ਵੱਖ ਵੱਖ ਸਕੂਲਾਂ ਦੇ ਵਾਹਨਾਂ ਦੀ ਚੈਕਿੰਗ ਕੀਤੀ ਗਈ I ਮੈਡਮ ਰੋਬਨਜੀਤ ਕੌਰ ਤਹਿਸੀਲਦਾਰ ਕਲਾਨੌਰ ਵੱਲੋਂ ਰੂਟੀਨ ਵਾਈਜ਼ ਪਹਿਲਾਂ ਵੀ ਚੈਕਿੰਗ ਕਰਦੇ ਰਹਿੰਦੇ ਹਨ ਮੈਡਮ ਵੱਲੋਂ ਕਈ ਸਕੂਲਾਂ ਦੇ ਬੱਸਾਂ ਦੇ ਚਲਾਨ ਵੀ ਕੱਟੇ ਗਏ ਅਤੇ ਜੁਰਮਾਨੇ ਵੀ ਕੀਤੇ I ਅੱਜ ਕੀਤੀ ਜਾ ਰਹੀ ਵਿਸ਼ੇਸ਼ ਚੈਕਿੰਗ ਮੁਹਿੰਮ ਦੇ ਤਹਿਤ ਉਨ੍ਹਾਂ ਸਕੂਲਾਂ ਦੇ ਐਮ ਡੀ ਚੇਅਰਮੈਨ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਆਪਣੇ ਸਕੂਲ ਦੇ ਵਹੀਕਲ ਦੇ ਸਾਰੇ ਡਾਕੂਮੈਂਟ ਫਾਸਫੇਟ ਕਿੱਟਾਂ ਅੱਗ ਬੁਝਾਊ ਯੰਤਰ ਆਪੋ ਆਪਣੇ ਵਹੀਕਲਾਂ ਵਿੱਚ ਕੈਮਰੇ ਆਦਿ ਜ਼ਰੂਰ ਲਗਾਉਣ ਅਗਰ ਕਿਸੇ ਵੀ ਸਕੂਲ ਦੇ ਵਹੀਕਲ ਵਿੱਚ ਅਗਰ ਕਮੀ ਪਾਈ ਗਈ ਤਾਂ ਉਸ ਸਕੂਲ ਦੇ ਪ੍ਰਬੰਧਕ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ


Comments